ਸਪੀਕਰ ਸੰਧਵਾਂ ਵੱਲੋਂ ਪਿੰਡ ਚਹਿਲ ਵਿੱਚ ਸਿੰਚਾਈ ਪਾਈਪ ਲਾਈਨ ਦਾ ਉਦਘਾਟਨ
ਸਪੀਕਰ ਸੰਧਵਾਂ ਨੇ ਪਿੰਡ ਚਹਿਲ ਵਿਖੇ ਪਾਈਪ ਲਾਈਨ ਦਾ ਕੀਤਾ ਉਦਘਾਟਨ
ਕਰੋੜਾਂ ਰੁਪਏ ਖਰਚ ਕੇ ਹਲਕੇ ਵਿੱਚ ਕੀਤੇ ਜਾ ਰਹੇ ਹਨ ਵਿਕਾਸ ਕਾਰਜ
ਕੋਟਕਪੂਰਾ, 26 ਮਾਰਚ: Kultar Singh Sandhwan ਨੇ ਪਿੰਡ ਚਹਿਲ ਵਿਖੇ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਪਾਈਪ ਲਾਈਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ Bhagwant Mann ਦੀ ਅਗਵਾਈ ਹੇਠ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਸਮੇਤ ਹਰ ਵਰਗ ਦੀ ਭਲਾਈ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਲਗਭਗ 15.71 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ ਨਜ਼ਦੀਕੀ ਪਿੰਡਾਂ ਦੇ ਕਿਸਾਨਾਂ ਨੂੰ ਵੀ ਵੱਡਾ ਲਾਭ ਮਿਲੇਗਾ। ਇਹ ਪਾਈਪ ਲਾਈਨ ਖੇਤਾਂ ਦੀ ਸਿੰਚਾਈ ਲਈ ਮਹੱਤਵਪੂਰਨ ਸਾਬਤ ਹੋਵੇਗੀ।
ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਚੱਜੀ ਅਗਵਾਈ ਹੇਠ ਕੋਟਕਪੂਰਾ ਹਲਕੇ ਵਿੱਚ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹੁਣ ਤੱਕ ਕੋਟਕਪੂਰਾ ਵਿੱਚ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਸਿੰਚਾਈ ਲਈ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ।
ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਈਪ ਲਾਈਨ ਪਾਉਣ ਸਮੇਂ ਅਤੇ ਇਸ ਤੋਂ ਬਾਅਦ ਵੀ ਲੋਕਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਅਨਮੋਲ ਸਿੰਘ ਭੂਮੀ ਰੱਖਿਆ ਅਫਸਰ, ਰਾਜਵਿੰਦਰ ਕੌਰ ਐਸ.ਡੀ.ਓ, ਜਗਜੀਵਨ ਸਿੰਘ ਏ.ਐਸ.ਆਈ, ਮਨਪ੍ਰੀਤ ਧਾਲੀਵਾਲ, ਮਨਦੀਪ ਮੋਂਗਾ, ਜਸਪ੍ਰੀਤ ਸਿੰਘ ਚਾਹਲ, ਸਰਪੰਚ ਸੁਖਦੇਵ ਸਿੰਘ, ਜਗਸੀਰ ਚਾਹਲ, ਗੁਰਮੀਤ ਸਿੰਘ ਧੂਰਕੋਟ, ਰਾਜਪਾਲ ਢੁੱਡੀ, ਜਗਤਾਰ ਸਿੰਘ ਸਰਪੰਚ ਖਾਰਾ, ਗੋਲਡੀ ਬਰਾੜ ਬਲਾਕ ਸੰਮਤੀ ਮੈਂਬਰ, ਸੁਖਮੰਦਰ ਸਿੰਘ ਚਾਹਲ ਅਤੇ ਪਿੰਡ ਵਾਸੀ ਮੌਜੂਦ ਸਨ।