“ਮਿਲਣੀ ਤੋਂ ਵਿਛੋੜੇ ਤੱਕ” ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਲਈ ਜਾਗ੍ਰਿਤੀ ਯਾਤਰਾ ਤਿਆਰੀਆਂ ਤੇ ਵਿਚਾਰ-ਚਰਚਾ
ਚੰਡੀਗੜ੍ਹ, 16 ਅਗਸਤ - ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਦੀ ਅਗਵਾਈ ਹੇਠ, ਬਿਹਾਰ ਸਰਕਾਰ ਅਤੇ ਬਿਹਾਰ ਟੂਰਿਜ਼ਮ ਦੇ ਸਹਿਯੋਗ ਨਾਲ ਗੁਰਦਵਾਰਾ ਗੁਰੂ ਕਾ ਬਾਗ਼ (ਬਿਹਾਰ) ਤੋਂ ਸ਼ੁਰੂ ਹੋਣ ਵਾਲੀ ਜਾਗ੍ਰਿਤੀ ਯਾਤਰਾ ਦੀਆਂ ਤਿਆਰੀਆਂ ਲਈ ਜਨਤਾ ਦਲ ਯੂਨਾਇਟੇਡ ਪੰਜਾਬ ਇਕਾਈ ਵੱਲੋਂ ਚੰਡੀਗੜ੍ਹ ਵਿਖੇ ਇੱਕ ਜਰੂਰੀ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਅਗਵਾਹੀ ਪਾਰਟੀ ਦੇ ਪੰਜਾਬ ਪ੍ਰਧਾਨ ਸ. ਮਾਲਵਿੰਦਰ ਸਿੰਘ ਬੈਨੀਪਾਲ ਨੇ ਕੀਤੀ। ਉਹਨਾਂ ਨੇ ਕਿਹਾ ਕਿ ਇਸ ਵਾਰ ਦੇ ਨਗਰ ਕੀਰਤਨ ਦਾ ਵਿਸ਼ਾ “ਮਿਲਣੀ ਤੋਂ ਵਿਛੋੜੇ ਤੱਕ” ਰੱਖਿਆ ਗਿਆ ਹੈ, ਜੋ ਗੁਰੂ ਸਾਹਿਬ ਦੇ ਬਲੀਦਾਨ ਅਤੇ ਜੀਵਨ ਦੇ ਪਵਿੱਤਰ ਸੰਦੇਸ਼ ਨੂੰ ਦਰਸਾਉਂਦਾ ਹੈ। ਉਹਨਾਂ ਦੱਸਿਆ ਕਿ ਇਹ ਯਾਤਰਾ ਗੁਰਦਵਾਰਾ ਗੁਰੂ ਕਾ ਬਾਗ਼ (ਬਿਹਾਰ) ਤੋਂ ਸ਼ੁਰੂ ਹੋਵੇਗੀ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਲ ਗੋਬਿੰਦ ਰਾਏ ਜੀ ਦੀ ਪਹਿਲੀ ਮੁਲਾਕਾਤ ਹੋਈ ਸੀ, ਅਤੇ ਇਸਦੀ ਸਮਾਪਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ, ਜਿੱਥੇ ਦੋਵਾਂ ਗੁਰੂ ਸਾਹਿਬਾਨ ਦੀ ਆਖਰੀ ਮਿਲਣੀ ਸੀ।
ਸ. ਬੈਨੀਪਾਲ ਨੇ ਕਿਹਾ ਕਿ ਜਨਤਾ ਦਲ (ਯੂਨਾਇਟਿਡ) ਦੀ ਪੰਜਾਬ ਇਕਾਈ ਇਸ ਯਾਤਰਾ ਨੂੰ ਇਤਿਹਾਸਕ ਰੂਪ ਵਿੱਚ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਲਈ ਅੱਜ ਦੀ ਮੀਟਿੰਗ ਵਿੱਚ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਨਿਯਤ ਕੀਤੀਆਂ ਗਈਆਂ ਹਨ।
ਇਸ ਮੌਕੇ ਹਾਜ਼ਰ ਆਗੂਆਂ ਵਿੱਚ ਅਵਤਾਰ ਸਿੰਘ ਢਿੱਲੋਂ (ਪ੍ਰਧਾਨ, ਯੂਥ ਵਿੰਗ ਪੰਜਾਬ), ਵਿਜੈ ਸ਼ਰਮਾ, ਮਨੋਜ ਸ਼ਰਮਾ (ਦੋਵੇ ਉਪ ਪ੍ਰਧਾਨ ਪੰਜਾਬ), , ਰਾਹੁਲ ਘਈ (ਸੀਨੀਅਰ ਮੀਤ ਪ੍ਰਧਾਨ, ਯੂਥ ਵਿੰਗ ਪੰਜਾਬ), ਭੋਲਾ ਸਿੰਘ (ਪ੍ਰਧਾਨ ਹਲਕਾ ਫਤਹਿਗੜ੍ਹ ਸਾਹਿਬ), ਬੁੱਧ ਸਿੰਘ (ਮਾਝਾ ਜੋਨ ਇੰਚਾਰਜ), ਵਿਜੈ ਕੁਮਾਰ, ਪਰਮਿੰਦਰ ਸਿੰਘ, ਕਰਨਦੀਪ ਸਿੰਘ ਕਾਕਾ ਅਤੇ ਸੰਜੀਵ ਕੁਮਾਰ ਝਾਅ (ਦਫਤਰ ਇੰਚਾਰਜ, ਚੰਡੀਗੜ੍ਹ) ਸਮੇਤ ਕਈ ਹੋਰ ਆਗੂ ਸ਼ਾਮਲ ਰਹੇ।