ਰਾਮ ਨੋਮੀ ਤੇ ਦੁਰਗਾ ਅਸ਼ਟਮੀ ਮੌਕੇ ਖੁਸ਼ਬੂ ਸਵਨਾ ਵੱਲੋਂ ਹਨੂਮਾਨ ਮੰਦਰ ਵਿੱਚ ਮੱਥਾ ਟੇਕਿਆ
ਰਾਮ ਨੋਮੀ ਅਤੇ ਦੁਰਗਾ ਅਸ਼ਟਮੀ ਮੌਕੇ ਮੈਡਮ ਖੁਸ਼ਬੂ ਸਵਨਾ ਨੇ ਹਨੂਮਾਨ ਮੰਦਰ ਵਿਖੇ ਕੀਤੀ ਸ਼ਿਰਕਤ
ਕੰਜਕ ਪੁੱਜਣ ਕਰਕੇ ਕੰਜਕਾਂ ਨੂੰ ਦਿੱਤਾ ਪ੍ਰਸ਼ਾਦ, ਫਾਜ਼ਿਲਕਾ ਵਾਸੀਆਂ ਦੇ ਭਲੇ ਲਈ ਕੀਤੀ ਅਰਦਾਸ
ਫਾਜ਼ਿਲਕਾ, 26 ਮਾਰਚ: Khushboo Sawna ਨੇ ਰਾਮ ਨੋਮੀ ਅਤੇ ਦੁਰਗਾ ਅਸ਼ਟਮੀ ਦੇ ਪਵਿੱਤਰ ਮੌਕੇ ‘ਤੇ ਹਨੂਮਾਨ ਮੰਦਰ ਵਿਖੇ ਸ਼ਿਰਕਤ ਕਰਦੇ ਹੋਏ ਕੰਜਕ ਪੁੱਜਣ ਕੀਤਾ ਅਤੇ ਕੰਜਕਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਸੁਭਾਗਾਂ ਵਾਲਾ ਹੈ ਕਿਉਂਕਿ ਰਾਮ ਨੋਮੀ ਅਤੇ ਦੁਰਗਾ ਅਸ਼ਟਮੀ ਇਕੋ ਦਿਨ ਮਨਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਤਿਉਹਾਰ ਸਾਨੂੰ ਖੁਸ਼ੀਆਂ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਸਿਖਾਉਂਦੇ ਹਨ ਅਤੇ ਸਾਡੇ ਇਤਿਹਾਸ ਨਾਲ ਜੋੜਦੇ ਹਨ।
ਮੈਡਮ ਸਵਨਾ ਨੇ ਕਿਹਾ ਕਿ ਇਸ ਦਿਨ ਲੜਕੀਆਂ ਦੀ ਮਹੱਤਤਾ ਨੂੰ ਵੀ ਦਰਸਾਇਆ ਜਾਂਦਾ ਹੈ ਅਤੇ ਸਮਾਜ ਵਿੱਚ ਉਨ੍ਹਾਂ ਦੀ ਸਥਿਤੀ ਬਾਰੇ ਸੂਚੇਤ ਕੀਤਾ ਜਾਂਦਾ ਹੈ।
ਉਨ੍ਹਾਂ ਫਾਜ਼ਿਲਕਾ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਸਾਰੇ ਵਾਸੀ ਹਮੇਸ਼ਾ ਖੁਸ਼ਹਾਲ ਰਹਿਣ।
ਇਸ ਮੌਕੇ ਉਨ੍ਹਾਂ ਮਾਤਾ ਦੇ ਰੂਪ ਵਿੱਚ ਵਿਰਾਜਮਾਨ ਕੰਜਕਾਂ ਨੂੰ ਪ੍ਰਸ਼ਾਦ ਭੇਂਟ ਕੀਤਾ ਅਤੇ ਕਿਹਾ ਕਿ ਮਾਤਾ ਰਾਣੀ ਆਪਣੀ ਕਿਰਪਾ ਸਾਰਿਆਂ ‘ਤੇ ਬਣਾਈ ਰੱਖਣ।