ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਖੁਸ਼ਬੂ ਸਵਨਾ ਨੇ ਫਾਜ਼ਿਲਕਾ ਵਿੱਚ ਡਾਂਡੀਆ ਸ਼ਾਮ ਦਾ ਲਿਆ ਅਨੰਦ, ਕਿਹਾ ਯਾਦਗਾਰ ਰਹੇਗੀ ਇਹ ਰਾਤ
ਫਾਜ਼ਿਲਕਾ 23 ਮਾਰਚ 2026 : ਨਵਰਾਤਿਆਂ ਦੇ ਸ਼ੁੱਭ ਮੌਕੇ ਤੇ ਫਾਜ਼ਿਲਕਾ ਸਾਧੂ ਆਸ਼ਰਮ ਵਿਖੇ ਆਯੋਜਿਤ ਇਕ ਸਮਾਗਮ ਵਿੱਚ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਧਰਮਪਤਨੀ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਪਰਿਵਾਰ ਸਮੇਤ ਪਹੁੰਚੇ। ਇਸ ਦੌਰਾਨ ਜਿੱਥੇ ਸਹਿਰ ਵਾਸੀਆਂ ਨੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆ ਉੱਥੇ ਹੀ ਵਿਧਾਇਕ ਤੇ ਉਨ੍ਹਾਂ ਦੀ ਪਤਨੀ ਖੁਸ਼ਬੂ ਸਵਨਾ ਨੇ ਵੀ ਡਾਂਡੀਆ ਖੇਡ ਕੇ ਇਸ ਸ਼ਾਮ ਦਾ ਖੂਬ ਆਨੰਦ ਮਾਣਿਆ।
ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਅੱਜ ਦੀ ਇਹ ਸ਼ਾਮ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਕਿਹਾ ਕਿ ਸਾਡੇ ਇਹ ਪਰੰਪਰਾਇਕ ਮਨੋਰੰਜਨ ਦੇ ਨਾਚ ਕਾਫ਼ੀ ਸਮੇਂ ਤੋਂ ਚਲੇ ਆ ਰਹੇ ਹਨ ਤੇ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਦਾ ਖੂਬ ਆਨੰਦ ਮਾਣਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁ਼ਸੀ ਹੈ ਕਿ ਅੱਜ ਦੀ ਇਸ ਸ਼ਾਮ ਦਾ ਆਨੰਦ ਮਾਣਨ ਦਾ ਉਨ੍ਹਾਂ ਨੂੰ ਮੌਕੇ ਮਿਲਿਆ ਹੈ ਤੇ ਸਾਧੂ ਆਸ਼ਰਮ ਫਾਜ਼ਿਲਕਾ ਦੇ ਅਹੁਦੇਦਾਰਾਂ ਦੇ ਵੀ ਧੰਨਵਾਦੀ ਹਨ ਜਿਨ੍ਹਾਂ ਨੇ ਸਾਨੂੰ ਇਸ ਸ਼ਾਮ ਦਾ ਹਿੱਸਾ ਬਣਨ ਲਈ ਪ੍ਰੇਰਿਆ।