ਖੁਸ਼ੀ ਫਾਊਂਡੇਸ਼ਨ ਵੱਲੋਂ ਬਾਲਾ ਜੀ ਸਾਲਾਸਰ ਧਾਮ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
ਖੁਸ਼ੀ ਫਾਊਂਡੇਸ਼ਨ ਦੇ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਵੱਲੋਂ ਸ਼੍ਰੀ ਬਾਲਾ ਜੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾ
ਫਾਜ਼ਿਲਕਾ ਹਲਕੇ ਦੇ ਲੋਕਾਂ ਤੇ ਮਜ਼ਦੂਰ ਵਰਗ ਦੀ ਸੁਖ ਸਮਰਿੱਧੀ ਲਈ ਕੀਤੀ ਅਰਦਾਸ
ਫਾਜ਼ਿਲਕਾ, ਮਾਰਚ: Khushboo Sawna ਵੱਲੋਂ ਦਾਣਾ ਮੰਡੀ ਤੋਂ ਸ਼੍ਰੀ ਬਾਲਾ ਜੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਇਸ ਦੌਰਾਨ ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਨਾਲ ਸ਼ਰਧਾਲੂਆਂ ‘ਤੇ ਅਪਾਰ ਕਿਰਪਾ ਹੁੰਦੀ ਹੈ ਅਤੇ ਇਸੇ ਮਕਸਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਹਲਕੇ ਦੇ ਲੋਕ ਹਮੇਸ਼ਾਂ ਖੁਸ਼ਹਾਲ ਤੇ ਤੰਦਰੁਸਤ ਰਹਿਣ, ਇਸ ਲਈ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਬੱਸ ਰਾਹੀਂ ਬੱਚੇ, ਬਜ਼ੁਰਗ ਅਤੇ ਮਹਿਲਾਵਾਂ ਵੀ ਬਾਲਾ ਜੀ ਦੇ ਦਰਸ਼ਨਾਂ ਲਈ ਜਾ ਰਹੇ ਹਨ, ਜਿੱਥੇ ਉਹ ਧਾਰਮਿਕ ਅਨੁਭਵ ਪ੍ਰਾਪਤ ਕਰਨਗੇ ਅਤੇ ਚੰਗੀਆਂ ਸੋਚਾਂ ਨਾਲ ਜੁੜਣਗੇ।
ਮੈਡਮ ਸਵਨਾ ਨੇ ਕਿਹਾ ਕਿ ਮੰਡੀ ਮਜ਼ਦੂਰ ਯੂਨੀਅਨ ਵੱਲੋਂ ਇਹ ਇੱਕ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਆਮ ਲੋਕਾਂ ਨੂੰ ਬਾਲਾ ਜੀ ਮਹਾਰਾਜ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਮਜ਼ਦੂਰ ਵਰਗ ਦੀ ਤਰੱਕੀ, ਸੁਖ-ਸਮਰਿੱਧੀ ਅਤੇ ਖੁਸ਼ਹਾਲੀ ਲਈ ਅਰਦਾਸ ਵੀ ਕੀਤੀ।
ਇਸ ਮੌਕੇ ਸੰਗਤਾਂ ਵਿੱਚ ਪ੍ਰਸ਼ਾਦ ਵੀ ਵੰਡਿਆ ਗਿਆ।