ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਾਲਾਸਰ ਸਰਧਾਮ ਜਾ ਕੇ ਬਾਲਾ ਜੀ ਮਹਾਰਾਜ ਦੇ ਮੰਦਰ ਵਿਖੇ ਮੱਥਾ ਟੇਕਿਆ

Apr 27, 2025 - 19:26
Apr 27, 2025 - 19:29
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਾਲਾਸਰ ਸਰਧਾਮ ਜਾ ਕੇ ਬਾਲਾ ਜੀ ਮਹਾਰਾਜ ਦੇ ਮੰਦਰ ਵਿਖੇ ਮੱਥਾ ਟੇਕਿਆ
ਹਲਕਾ ਫਾਜ਼ਿਲਕਾ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਲਈ ਮੰਦਰ ਵਿਖ਼ੇ ਕੀਤੀ ਅਰਦਾਸ
ਫਾਜ਼ਿਲਕਾ 27 ਅਪ੍ਰੈਲ :  ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਾਲਾਸਰ ਸਰਧਾਮ ਜਾ ਕੇ ਸ੍ਰੀ ਬਾਲਾ ਜੀ ਮਹਾਰਾਜ ਦੇ ਮੰਦਰ ਵਿਖੇ ਮੱਥਾ ਟੇਕਿਆ| ਇਸ ਮੌਕੇ ਉਨਾਂ ਦੀ ਧਰਮ ਪਤਨੀ ਸ੍ਰੀ ਖੁਸ਼ਬੂ ਸਾਵਨਸੁੱਖਾ ਸਵਨਾ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ.
ਵਿਧਾਇਕ ਫਾਜ਼ਿਲਕਾ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਾਲਾਸਰ ਧਾਮ ਸ਼੍ਰੀ ਬਾਲਾਜੀ ਮਹਾਰਾਜ ਜੀ ਦੇ ਚਰਨਾਂ ਵਿਚ ਮੱਥਾ ਟੇਕ ਕੇ ਉਨ੍ਹਾਂ ਫਾਜ਼ਿਲਕਾ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕੀਤੀ| ਉਹਨਾਂ ਕਿਹਾ ਕਿ ਫਾਜ਼ਿਲਕਾ ਦੇ ਲੋਕਾਂ ਨੇ ਉਨਾਂ ਨੂੰ ਚੋਣਾਂ ਵਿੱਚ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ| ਉਹ ਅੱਜ ਜੇਕਰ ਵਿਧਾਇਕ ਬਣੇ ਹਨ ਤਾਂ ਇਹਨਾਂ ਲੋਕਾਂ ਦੀ ਖਾਤਰ ਹੀ ਬਣੇ ਹਨ, ਇਸ ਕਰਕੇ ਉਹ ਫਾਜ਼ਿਲਕਾ ਦੇ ਲੋਕਾਂ ਦੀ ਖੁਸ਼ਹਾਲੀ ਮੰਗਦੇ ਹਨ | ਉਨਾਂ ਬਾਲਾ ਜੀ ਮੰਦਰ ਵਿਖੇ ਫਾਜਿਲਕਾ ਦੇ ਲੋਕਾਂ ਦੀ ਤੰਦਰੁਸਤੀ ਅਤੇ ਤਰੱਕੀ ਦੀ ਕਾਮਨਾ ਕੀਤੀ|