ਭਾਰਤ ਮਾਓਵਾਦੀ ਮੁਕਤੀ ਦੇ ਕੰਢੇ ‘ਤੇ : ਕਾਕਾ ਕੰਬੋਜ

Apr 5, 2026 - 19:08
ਭਾਰਤ ਮਾਓਵਾਦੀ ਮੁਕਤੀ ਦੇ ਕੰਢੇ ‘ਤੇ : ਕਾਕਾ ਕੰਬੋਜ

ਭਾਰਤ ਵਿੱਚ ਮਾਓਵਾਦ ਦੇ ਖਾਤਮੇ ਨੂੰ ਲੈ ਕੇ ਵੱਡਾ ਦਾਅਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਾਰਤ ਮਾਓਵਾਦੀ ਮੁਕਤ ਹੋਣ ਦੇ ਨੇੜੇ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੇਸ਼ ਮਾਓਵਾਦ ਦੇ ਖਾਤਮੇ ਦੀ ਕਗਾਰ ਤੇ ਹੈ।

ਕਾਕਾ ਕੰਬੋਜ ਨੇ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ‘ਲਾਲ ਕਾਰੀਡੋਰ’ ਦਾ ਸੁਪਨਾ ਦੇਖਣ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੇਸ਼ ਨੂੰ ਮਾਓਵਾਦੀ ਮੁਕਤ ਬਣਾਉਣ ਲਈ ਮਜ਼ਬੂਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਹਾਲੀਆ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 3 ਮਾਰਚ ਨੂੰ ਦੰਤੇਵਾੜਾ ਵਿੱਚ ਮਾਓਵਾਦੀਆਂ ਨਾਲ ਮੁਕਾਬਲੇ ਦੌਰਾਨ ਐਨਕਾਊਂਟਰ ਕੀਤਾ ਗਿਆ। ਇਸ ਤੋਂ ਪਹਿਲਾਂ 26 ਫਰਵਰੀ ਨੂੰ ਬੀਜਾਪੁਰ ਵਿੱਚ 5-5 ਲੱਖ ਦੇ ਇਨਾਮੀ ਮਾਓਵਾਦੀ ਹਿਚਾਮੀ ਮੱਡਾ ਅਤੇ ਮੰਕੀ ਪੋਡਿਯਾਮ ਮਾਰੇ ਗਏ ਸਨ। ਇਸ ਤੋਂ ਇਲਾਵਾ 22 ਫਰਵਰੀ ਨੂੰ ਓਡੀਸ਼ਾ ਦੇ ਕਰਾਡਾ ਜੰਗਲ ਵਿੱਚ ਜਗੇਸ਼ ਅਤੇ ਰਸ਼ਮੀ, ਜਿਨ੍ਹਾਂ ‘ਤੇ 27.5 ਲੱਖ ਦਾ ਇਨਾਮ ਸੀ, ਨੂੰ ਵੀ ਮਾਰ ਦਿੱਤਾ ਗਿਆ।

19 ਫਰਵਰੀ ਨੂੰ ਤੇਲੰਗਾਨਾ ਦੇ ਮੁਲੂਗੂ ਵਿੱਚ ਵੀ 5 ਮਾਓਵਾਦੀ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਅੰਕੜਿਆਂ ਅਨੁਸਾਰ 22 ਮਾਰਚ 2026 ਤੱਕ 62 ਨਕਸਲੀ ਮਾਰੇ ਜਾ ਚੁੱਕੇ ਹਨ। ਕਾਕਾ ਕੰਬੋਜ ਨੇ ਕਿਹਾ ਕਿ ਹਾਲਾਂਕਿ ਮਾਓਵਾਦੀ ਗਤੀਵਿਧੀਆਂ ਵਿੱਚ ਘਾਟ ਆਈ ਹੈ, ਪਰ ਬਸਤਰ ਵਰਗੇ ਕੁਝ ਖੇਤਰਾਂ ਵਿੱਚ ਹਿੰਸਾ ਘੱਟ ਪੱਧਰ ਤੇ ਅਜੇ ਵੀ ਜਾਰੀ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਓਵਾਦੀ ਅੰਦੋਲਨ ਕਮਜ਼ੋਰ ਜ਼ਰੂਰ ਹੋਇਆ ਹੈ, ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਅੰਤ ਵਿੱਚ ਉਨ੍ਹਾਂ ਨੇ ਉਮੀਦ ਜਤਾਈ ਕਿ ਸੁਰੱਖਿਆ ਬਲਾਂ ਦੀ ਮੁਸਤੈਦੀ ਨਾਲ ਦੇਸ਼ ਜਲਦ ਹੀ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਨਿਜਾਤ ਪਾ ਲਵੇਗਾ।

IGB Network A digital-first global news network bringing fast, factual stories from India to the world.