ਬਾਬਾ ਬ੍ਰਹਮ ਦਾਸ ਜੀ ਨੇ ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਨਿਵਾਸ 'ਤੇ ਦਿੱਤਾ ਦਰਸ਼ਨ, ਨਰਿੰਦਰਪਾਲ ਸਿੰਘ ਸਵਨਾ ਤੇ ਖੁਸ਼ਬੂ ਸਵਨਾ ਨੇ ਲਿਆ ਆਸ਼ੀਰਵਾਦ

Mar 7, 2026 - 21:59
ਬਾਬਾ ਬ੍ਰਹਮ ਦਾਸ ਜੀ ਨੇ ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਨਿਵਾਸ 'ਤੇ ਦਿੱਤਾ ਦਰਸ਼ਨ, ਨਰਿੰਦਰਪਾਲ ਸਿੰਘ ਸਵਨਾ ਤੇ ਖੁਸ਼ਬੂ ਸਵਨਾ ਨੇ ਲਿਆ ਆਸ਼ੀਰਵਾਦ

ਹਲਕੇ ਦੀ ਪ੍ਰਗਤੀ ਅਤੇ ਲੋਕ ਭਲਾਈ ਹਿੱਤ ਕਾਰਜ ਇਸੇ ਤਰ੍ਹਾਂ ਕਰਨ ਦੀ ਬਾਬਾ ਜੀ ਅਗੇ ਕੀਤੀ ਅਰਦਾਸ

ਫਾਜ਼ਿਲਕਾ 7 ਮਾਰਚ : ਡੇਰਾ ਬਾਬਾ ਭੂਮੰਨ ਸ਼ਾਹ ਜੀ ਦੇ  ਗਦੀਨਸ਼ੀਨ  ਬਾਬਾ ਬ੍ਰਹਮ ਦਾਸ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਮੈਡਮ ਖੁਸ਼ਬੂ ਸਵਨਾ ਜੀ ਦੇ ਨਿਵਾਸ ਸਥਾਨ ਤੇ ਪਹੁੰਚੇ| ਇਸ ਮੌਕੇ ਉਨ੍ਹਾਂ ਬਾਬਾ ਜੀ ਤੋਂ ਅਸ਼ੀਰਵਾਦ ਲਿਆ ਅਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ |

ਉਨ੍ਹਾਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਜੋ ਬਾਬਾ ਜੀ ਖੁਦ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਨਿਹਾਲ ਕਰਨ ਆਏ ਹਨ| ਊਨਾ ਬਾਬਾ ਬ੍ਰਹਮ ਦਾਸ ਜੀ ਅਗੇ ਅਰਦਾਸ ਕੀਤੀ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਤੇ ਦਯਾ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਰੱਖਣ | ਇਸ ਤੋਂ ਇਲਾਵਾ ਜਿਸ ਤਰਾਂ ਉਹ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਉਹ ਨਿਰੰਤਰ ਕਰਦੇ ਰਹਿਣ |

ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਮੈਡਮ ਖੁਸ਼ਬੂ ਸਵਨਾ ਨੇ ਬਾਬਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਦੀ ਲੋਕਾਂ ਦੀ ਭਲਾਈ ਕਰਨ ਹਿੱਤ ਜੋ ਡਿਊਟੀ ਲਗਾਈ ਹੈ ਉਹ ਉਸ ਵਿਚ ਸਫਲ ਹੋਣ ਤੇ ਲੋਕਾਂ ਲਈ ਲਗਾਤਾਰ ਉਪਰਾਲੇ ਕਰਦੇ ਰਹਿਣ ਤੇ ਹਲਕੇ ਦੀ ਪ੍ਰਗਤੀ ਵਿਚ ਆਪਣਾ ਯੋਗਦਾਨ ਪਾਉਣ |

Shivam Madaan Shivam Madaan is the Founder and Editor of IGB News (Indo Global Bytes). Committed to unbiased and impactful journalism, he is dedicated to amplifying the voice of the people and delivering news that truly matters. His vision is to provide accurate, credible, and trustworthy information, ensuring journalism that informs, empowers, and serves the public interest