MLA Fazilka ਨੇ ਇਲਾਕੇ ਦੀਆਂ ਗਲੀਆਂ ਤੇ ਮੁਹੱਲਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Apr 8, 2025 - 20:34
Apr 8, 2025 - 20:37
MLA Fazilka ਨੇ ਇਲਾਕੇ ਦੀਆਂ ਗਲੀਆਂ ਤੇ ਮੁਹੱਲਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਤੋਂ ਨਹੀਂ ਰੱਖਿਆ ਜਾਵੇਗਾ ਵਾਂਝਾ - ਨਰਿੰਦਰ ਪਾਲ ਸਿੰਘ ਸਵਨਾ 

ਫਾਜਿਲਕਾ 8 ਅਪ੍ਰੈਲ : ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਡੇਰਾ ਸੱਚਾ ਸੌਦਾ ਤੇ ਮਾਧਵ ਨਗਰੀ ਮੁਹੱਲੇ ਵਿੱਚ ਗਲੀ ਗਲੀ ਜਾ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਸੰਬਧੀ ਦਿਸ਼ਾ ਨਿਰਦੇਸ਼ਾਂ ਦਿੱਤੇ | ਉਨ੍ਹਾਂ ਨਾਲ ਖੁਸ਼ਬੂ ਸਾਵਣਸੁਖਾ ਸਵਨਾ ਤੇ ਖਜਾਨ ਸਿੰਘ ਵਿਸ਼ੇਸ਼ ਤੌਰ ਤੇ  ਮੌਜੂਦ ਸਨ| 
 ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੇ ਦੁਆਰ ਪਹੁੰਚ ਕੇ ਜਿੱਥੇ ਸਮੱਸਿਆਵਾਂ ਸੁਣੀਆਂ ਜਾਣਗੀਆਂ ਉਥੇ ਸਮੱਸਿਆ ਦਾ ਨਾਲ ਦੀ ਨਾਲ ਹੱਲ ਵੀ ਕੀਤਾ ਜਾਵੇਗਾ| 

ਉਹਨਾਂ ਕਿਹਾ ਕਿ ਜਿੱਥੇ ਉਹ ਖੁਦ ਮਹੱਲਾ ਵਸਨੀਕਾ ਕੋਲ ਪਹੁੰਚੇ ਹਨ ਉੱਥੇ ਉਹ ਆਪਣੇ ਨਾਲ ਅਧਿਕਾਰੀਆਂ ਨੂੰ ਵੀ ਲੈ ਕੇ ਆਏ ਹਨ ਤਾਂ ਜੋ ਸਮੱਸਿਆਵਾਂ ਦਾ ਨਾਲ ਦੇ ਨਾਲ ਨਿਪਟਾਰਾ ਕੀਤਾ ਜਾ ਸਕੇ ਤਾਂ ਜੋ ਸਮਾਂਬੱਧ ਤਰੀਕੇ ਨਾਲ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਪਹੁੰਚ ਸਕੇ |

ਇਸ ਮੌਕੇ ਐਸਐਚਓ , ਨਗਰ ਕੌਂਸਲ ਦੇ ਅਧਿਕਾਰੀ, ਫੂਡ ਸਪਲਾਈ ਦੇ ਅਧਿਕਾਰੀ, ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਸੁਨੀਲ ਮੈਣੀ, ਵਿਜੇ ਨਾਗਪਾਲ, ਰਾਜ ਅਹੂਜਾ, ਬਿੱਟੂ ਸੇਤੀਆ, ਰਾਜਨ ਸੇਤੀਆ, ਦੀਪਕ ਕੁਮਾਰ, ਗਗਨਦੀਪ ਸਿੰਘ, ਆਤਮਾ ਰਾਮ ਆਦਿ ਮੌਜੂਦ ਸਨ |

Shivam Madaan Shivam Madaan is the Founder and Editor of IGB News (Indo Global Bytes). Committed to unbiased and impactful journalism, he is dedicated to amplifying the voice of the people and delivering news that truly matters. His vision is to provide accurate, credible, and trustworthy information, ensuring journalism that informs, empowers, and serves the public interest