ਏਕਾਦਸ਼ੀ ਮੌਕੇ ਡੀ.ਸੀ. ਦਫਤਰ ਕਰਮਚਾਰੀ ਯੁਨੀਅਨ ਨੇ ਡੀ.ਸੀ. ਕੰਪਲੈਕਸ ਦੇ ਬਾਹਰ ਠੰਡੇ ਮੀਠੇ ਪਾਣੀ ਦੀ ਲਗਾਈ ਛਬੀਲ

Jun 6, 2025 - 18:38
Jun 7, 2025 - 07:36
ਏਕਾਦਸ਼ੀ ਮੌਕੇ ਡੀ.ਸੀ. ਦਫਤਰ ਕਰਮਚਾਰੀ ਯੁਨੀਅਨ ਨੇ ਡੀ.ਸੀ. ਕੰਪਲੈਕਸ ਦੇ ਬਾਹਰ ਠੰਡੇ ਮੀਠੇ ਪਾਣੀ ਦੀ ਲਗਾਈ ਛਬੀਲ

ਫਾਜ਼ਿਲਕਾ, ਜੂਨ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਡੀ.ਸੀਦਫਤਰ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਲੋਕ ਭਲਾਈ ਕਾਰਜ ਕਰਦਿਆਂ ਏਕਾਦਸ਼ੀ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਠੰਡੇ ਮੀਠੇ ਪਾਣੀ ਦੀ ਛਬੀਲ ਲਗਾ ਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮਿੱਠਾ ਪਾਣੀ ਪਵਾ ਕੇ ਕਰਮਚਾਰੀਆ ਨੇ ਸੇਵਾ ਨਿਭਾਈ।

ਪ੍ਰਧਾਨ ਸੁਨੀਲ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਪਿਆਸੇ ਨੂੰ ਪਾਣੀ ਪੁਆਉਣਾ ਬੜਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਗਰਮੀ ਦੇ ਮੌਸਮ ਵਿਚ ਛਬੀਲ ਲਗਾ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਠੰਡਾ ਮੀਠਾ ਪਾਣੀ ਪੁਆਉਂਦੇ ਹਨ ਜਿਸ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲਦੀ ਹੈ ਉਥੇ ਸਮਾਜਿਕ ਭਾਈਚਾਰਾ ਵੀ ਮਜਬੂਤ ਹੁੰਦਾ ਹੈ। ਉਨ੍ਹਾਂ ਅਗੇ ਕਿਹਾ ਕਿ ਇਹ ਸਮਾਜ ਭਲਾਈ ਕਾਰਜਾਂ ਵਿਚ ਹਰ ਕਿਸੇ ਨੂੰ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਡੀ.ਸੀਦਫਤਰ ਦੇ ਕਰਮਚਾਰੀ ਪੂਰੀ ਇਮਾਨਦਾਰੀ ਨਾਲ ਤਨਦੇਹੀ ਨਾਲ ਡਿਉਟੀ ਨਿਭਾ ਕੇ ਜਿਥੇ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਉਥੇ ਸਮਾਜ ਭਲਾਈ ਕੰਮਾਂ ਵਿਚ ਅਹਿਮ ਯੋਗਦਾਨ ਪਾਉਂਦੇ ਹਨ ਉਨ੍ਹਾਂ ਆਖਿਆ ਕਿ ਕਰਮਚਾਰੀਆਂ ਦਾ ਫਰਜ ਹੈ ਕਿ ਉਹ ਬਿਨਾਂ ਕਿਸੇ ਖਜਲ-ਖੁਆਰੀ ਦੇ ਲੋਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਤੇ ਯੋਜਨਾਵਾ ਦਾ ਲਾਹਾ ਪਹੁੰਚਾਉਣ ਜਿਸ ਨੂੰ ਬਾਖੂਬੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਡੀ.ਸੀਦਫਤਰ ਦੇ ਇਕ –ਇਕ ਕਰਮਚਾਰੀ ਵਲੋਂ ਲੋਕ ਭਲਾਈ ਸੇਵਾ ਤਹਿਤ ਛਬੀਲ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ ਤੇ ਡੀ.ਸੀਦਫਤਰ ਦੇ ਹਰੇਕ ਕਰਮਚਾਰੀ ਦਾ ਧੰਨਵਾਦ ਕਰਦੇ ਹਨ ਇਸ ਉਪਰਾਲੇ ਵਿਚ ਮਹਿਲਾ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ।

ਇਸ ਉਪਰਾਲੇ ਨੂੰ ਸਫਲ ਬਣਾਉਣ ਵਿਚ ਸੁਪਰਡੰਟ ਪ੍ਰਦੀਪ ਗਖੜਰਾਮ ਰਤਨ, ਜਗਜੀਤ ਸਿੰਘ, ਪਵਨ ਨਰਾਣੀਆਰਾਜ ਕੁਮਾਰਪਵਨ ਕੁਮਾਰਰਾਮ ਸਿੰਘਇਕਬਾਲ ਸਿੰਘਪਰਮਜੀਤ ਸ਼ਰਮਾਪਰਦੀਪ ਸ਼ਰਮਾਅਰਪਿਤਮਨੋਹਰਗਗਨਪ੍ਰਦੀ, ਸਮੀਰ ਸਾਮਾ, ਰਮੇਸ਼ ਤੋਂ ਇਲਾਵਾ ਸਮੂਹ ਡੀ.ਸੀਦਫਤਰ ਸਟਾਫ ਦਾ ਯੋਗਦਾਨ ਰਿਹਾ ਹੈ

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਪੰਜਾਬੀ ਭਾਸ਼ਾ ਦੇ ਇਕ ਅਨੁਭਵੀ ਪੱਤਰਕਾਰ ਹਨ। ਜੋ ਹਮੇਸ਼ਾ ਜਮੀਨੀ ਸੱਚਾਈਆਂ ਅਤੇ ਲੋਕਾਂ ਦੀ ਆਵਾਜ਼ ਨੂੰ ਮੀਡੀਆ ਰਾਹੀਂ ਉਜਾਗਰ ਕਰਨ ਲਈ ਪ੍ਰਤਿਬੱਧ ਰਹੇ ਹਨ। ਉਨ੍ਹਾਂ ਕੋਲ ਖੇਤਰੀ ਅਤੇ ਰਾਜ ਸਤਰ ਦੀਆਂ ਖ਼ਬਰਾਂ ਵਿੱਚ ਵਰ੍ਹਿਆਂ ਦਾ ਤਜਰਬਾ ਹੈ। ਉਹ ਵਰਤਮਾਨ ਵਿੱਚ ਪੰਜਾਬੀ ਨਿਊਜ਼ ਵਿਭਾਗ ਦੇ ਨਿਊਜ਼ ਐਡੀਟਰ ਅਤੇ ਸਟੇਟ ਹੈੱਡ ਵਜੋਂ ਜੁੜੇ ਹੋਏ ਹਨ।