ਸਪੀਕਰ ਸ. ਸੰਧਵਾਂ ਨੇ ਹਲਕਾ ਕੋਟਕਪੂਰਾ ਵਿੱਚ ਵੱਖ ਵੱਖ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

Feb 10, 2026 - 23:11
Feb 10, 2026 - 23:24
ਸਪੀਕਰ ਸ. ਸੰਧਵਾਂ ਨੇ ਹਲਕਾ ਕੋਟਕਪੂਰਾ ਵਿੱਚ ਵੱਖ ਵੱਖ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

ਸੜਕਾਂ ਦੇ ਨਿਰਮਾਣ/ਅਪਗਰੇਡੇਸ਼ਨ ਅਤੇ ਰਿਪੇਅਰ ਤੇ ਖਰਚੇ ਜਾ ਰਹੇ ਹਨ ਕਰੋੜਾ ਰੁਪਏ - ਸਪੀਕਰ ਸੰਧਵਾਂ

ਕੋਟਕਪੂਰਾ 10 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਦੱਸਿਆ ਕਿ ਪਿੰਡ ਸੰਧਵਾਂ ਤੋਂ ਚਾਹਲ ਤੱਕ ਲਈ 223.03 ਲੱਖ ਰੁਪਏ, ਕੋਟਕਪੂਰਾ ਤੋਂ ਬਾਹਮਣਵਾਲਾ ਤੋਂ ਬਾਜ਼ੀਗਰ ਬਸਤੀ ਹੁੰਦੇ ਹੋਏ ਕੋਠੇ ਬੱਲਾਂ ਤੱਕ ਲਈ 63.80 ਲੱਖ ਰੁਪਏਕੋਟਕਪੂਰਾ-ਬਠਿੰਡਾ ਰੋਡ ਤੋਂ ਕੋਟਕਪੂਰਾ-ਜੈਤੋ ਰੋਡ (23 ਫੁੱਟ ਚੌੜੀ ਸੜਕ) ਲਈ 113.37 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ/ਅਪਗਰੇਡੇਸ਼ਨ ਅਤੇ ਰਿਪੇਅਰ ਦਾ ਕੰਮ ਕੀਤਾ ਜਾਵੇਗਾ

 ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਆਵਾਜਾਈ ਨੂੰ ਸੁਚਾਰੂ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਜਿਸ ਨਾਲ ਹਾਦਸਿਆਂ ਵਿੱਚ ਕਮੀ ਆਵੇਗੀ ਅਤੇ ਖੇਤੀਬਾੜੀਵਪਾਰ ਅਤੇ ਉਦਯੋਗਿਕ ਗਤੀਵਿਧੀਆਂ ਨੂੰ ਨਵਾਂ ਹੁਲਾਰਾ ਮਿਲੇਗਾ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀਸਮਾਂ ਅਤੇ ਪੈਸੇ ਦੀ ਬਚਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਦੀ ਮੁਰੰਮਤ ਲਈ ਵੀ ਪਹਿਲਾਂ ਲਈ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ 

ਸਪੀਕਰ ਸ.ਸੰਧਵਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣਤਾਂ ਜੋ ਆਮ ਲੋਕਾਂ ਨੂੰ ਇਸਦਾ ਪੂਰਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਹਲਕਾ ਦਾ ਸਰਬਪੱਖੀ ਵਿਕਾਸ ਹੀ ਉਨ੍ਹਾਂ ਦੀ ਮੁੱਖ ਤਰਜੀਹ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕ-ਹਿਤ ਵਿੱਚ ਅਜਿਹੇ ਹੋਰ ਵੱਡੇ ਵਿਕਾਸੀ ਕੰਮ ਲਗਾਤਾਰ ਕੀਤੇ ਜਾਣਗੇ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਸਪੀਕਰ ਸ. ਸੰਧਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕਾਂ ਇਲਾਕੇ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਣਗੀਆਂ।

ਇਸ ਉਪਰੰਤ ਉਨ੍ਹਾਂ ਪਿੰਡ ਸੰਧਵਾਂ ਵਿਖੇ ਸਕੂਲ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਖੇਤਰ ਵਿੱਚ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਯੋਜਨਾ ਇੱਕ ਇਤਿਹਾਸਿਕ ਕਦਮ ਹੈ ਜਿਸ ਨਾਲ ਸੂਬੇ ਦੇ ਹਰੇਕ ਨਾਗਿਰਕ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ ।

ਇਸ ਮੌਕੇ ਪਵਨ ਮਿੱਤਲਮਨਪ੍ਰੀਤ ਸਿੰਘ ਧਾਲੀਵਾਲ ਅਮਨਦੀਪ ਸਿੰਘ ਬਾਬਾ ਗੈਰੀ ਵੜਿੰਗਸਿਮਰਨਜੀਤ ਸਿੰਘ ਐਮ.ਸੀ ਕੋਟਕਪੂਰਾ,ਪ੍ਰਦੀਪ ਢਿੱਲੋ ਸਰਪੰਚ,ਗੁਰਮੇਲ ਸਿੰਘ ਸਰਪੰਚ ਪਿੰਡ ਵਾਲਾ ਬਾਹਮਣ ਵਾਲਾਅੰਗਰੇਜ਼ ਸਿੰਘ ਸਰਪੰਚ ਕੋਠੇ ਬੱਲਾਂਹਰਦੀਪ ਸਿੰਘ ਮੈਂਬਰ ਪਿੰਡ ਬਾਹਮਣਵਾਲਾਬਲਦੇਵ ਸਿੰਘ ਗੁਰਮੇਲ ਚੰਦ,  ਰਜਿੰਦਰ ਕੁਮਾਰ ਲੱਡੂਮਹਿੰਦਰ ਪਾਲ ਸ਼ਰਮਾ,  ਹਰਿੰਦਰ ਪਾਲ ਸਿੰਘਲੱਖਾ ਬਰਾੜ, ਕੁਲਦੀਪ ਸਿੰਘ ਮਾਣਕਸ਼ਮਸ਼ੇਰ ਸਿੰਘਹਰਪਾਲ ਸਿੰਘ ,ਰਾਜ ਕੁਮਾਰ ਸ਼ਰਮਾਵੀਰ ਸਿੰਘ ਆਦਿ ਹਾਜ਼ਰ ਸਨ।

Shivam Madaan Shivam Madaan is the Founder and Editor of IGB News (Indo Global Bytes). Committed to unbiased and impactful journalism, he is dedicated to amplifying the voice of the people and delivering news that truly matters. His vision is to provide accurate, credible, and trustworthy information, ensuring journalism that informs, empowers, and serves the public interest