ਫਾਜ਼ਿਲਕਾ 23 ਸਤੰਬਰ : ਨਰਾਤੇ ਦੇ ਦਿਨਾਂ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਰਾਮਲੀਲਾਵਾਂ ਦਾ ਮੰਚਨ ਕੀਤਾ ਜਾਂਦਾ ਹੈ। ਇਨ੍ਹੀਂ ਦਿਨੀਂ ਆਲੇ-ਦੁਆਲੇ ਖੂਬ ਰੌਣਕ ਹੁੰਦੀ ਹੈ ਅਤੇ ਲੋਕ ਇਨ੍ਹਾਂ ਤਿਉਹਾਰਾਂ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਰਾਮਲੀਲਾ ਦੇ ਮਨਚੰਡ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਬਰਾਤ ਵੀ ਕੱਢੀ ਜਾਂਦੀ ਹੈ ਜੋ ਕਿ ਕਾਫੀ ਖਿੱਚ ਦਾ ਮੁੱਖ ਕੇਂਦਰ ਰਹਿੰਦੀ ਹੈ। ਇਸ ਦੌਰਾਨ ਮੈਡਮ ਖੁਸ਼ਬੂ ਸਵਨਾ ਨੇ ਪਿੰਡ ਲਾਧੂਕਾ ਵਿਖੇ ਪਹੁੰਚ ਸ੍ਰੀ ਰਾਮ ਚੰਦਰ ਜੀ ਦੀ ਬਰਾਤ ਦਾ ਆਨੰਦ ਮਾਣਿਆ ਤੇ ਜੈ ਸ੍ਰੀ ਰਾਮ ਚੰਦਰ ਦੀ ਜੈ ਦੇ ਜੈਕਾਰੇ ਵੀ ਲਗਾਏ ਗਏ।
ਇਸ ਰਾਮ ਬਰਾਤ ਦਾ ਮੈਡਮ ਖੁਸ਼ਬੂ ਸਵਨਾ ਸਮੇਤ ਸਥਾਨਕ ਨਿਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਉਲੀਕਣ ਨਾਲ ਸਮਾਜ ਅੰਦਰ ਧਰਮ ਪ੍ਰਤੀ ਮਾਣ ਸਤਿਕਾਰ ਵੱਧਦਾ ਹੈ ਤੇ ਨੋਜਵਾਨ ਪੀੜ੍ਹੀ ਨੂੰ ਆਪਣੇ ਧਰਮ, ਸੰਸਕ੍ਰਿਤੀ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ ਤੇ ਸਚਾਈ ਦੀ ਰਾਹ *ਤੇ ਚਲਣ ਦੀ ਪ੍ਰੇਰਨਾ ਵੀ ਮਿਲਦੀ ਹੈ।