ਡਾ.ਪ੍ਰਭਦੀਪ ਚਾਵਲਾ ਨੇ ਸੰਭਾਲਿਆ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਦਾ ਅਹੁਦਾ

May 11, 2025 - 10:47
ਡਾ.ਪ੍ਰਭਦੀਪ ਚਾਵਲਾ ਨੇ  ਸੰਭਾਲਿਆ  ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਦਾ ਅਹੁਦਾ

ਫਰੀਦਕੋਟ, ਤੰਬਾਕੂ ਤੇ ਨਸ਼ਿਆਂ ਵਿਰੋਧੀ ਸਰਗਰਮੀਆਂ ‘ਚ ਹਮੇਸ਼ਾ ਮੋਹਰੀ ਰਹੇ,ਸੈਂਕੜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੁਨਿਹਰੀ ਭਵਿੱਖ ਲਈ ਪ੍ਰੇਰਿਤ ਕਰਨ ਵਾਲੇ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਵਿਭਾਗ ਵੱਲੋਂ ਦਿੱਤੀ ਤਰੱਕੀ ਉਪਰੰਤ ਬਤੌਰ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਦਫਤਰ ਸਿਵਲ ਸਰਜਨ ਲੁਧਿਆਣਾ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਬਲਾਕ ਪੀ.ਐਚ.ਸੀ ਜੰਡ ਸਾਹਿਬ ਫਰੀਦਕੋਟ ਵਿਖੇ ਬਲਾਕ ਐਕਸਟੈਂਸ਼ਨ ਅਜੂਕੇਟਰ ਦੀ ਅਸਾਮੀ ਤੇ ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਅਤੇ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਵੱਜੋਂ ਕੰਮ ਕਰੇ ਸਨ।

ਸਿਵਲ ਸਰਜਨ,ਲੁਧਿਆਣਾ ਡਾ.ਰਮਨਦੀਪ ਆਹਲੂਵਾਲੀਆ ਦੀ ਹਾਜਰੀ ਵਿਚ ਡਾ.ਪ੍ਰਭਦੀਪ ਨੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਦਫਤਰ ਸੁਪਰਡੈਂਟ ਸੰਜੀਵ ਕੁਮਾਰ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਰਜਿੰਦਰ ਸਿੰਘ,ਰਮਨਦੀਪ ਸਿੰਘ ਚਾਵਲਾ ਅਤੇ ਗਗਨਦੀਪ ਕਾਕੂ ਭੱਲਾ ਨੇ ਇਸ ਨਿਯੁਕਤੀ ਤੇ ਡਾ.ਪ੍ਰਭਦੀਪ ਸਿੰਘ ਚਾਵਲਾ ਨੂੰ ਮੁਬਾਰਕਬਾਦ ਪੇਸ਼ ਕੀਤੀ ਅਤੇ ਮੂੰਹ ਮਿੱਠਾ ਕਰਵਾ ਕੇ ਜੀ ਆਇਆਂ ਨੂੰ ਕਿਹਾ।ਉਹਨਾਂ ਦੀ ਇਸ ਨਿਯੁਕਤੀ ਤੇ ਸਿਵਲ ਸਰਜਨ ਫਰੀਦਕੋਟ ਡਾ.ਚੰਦਰ ਸ਼ੇਖਰ ਕੱਕੜ,ਸਹਾਇਕ ਸਿਵਲ ਸਰਜਨ ਡਾ.ਨਿਰਮਲਜੀਤ ਸਿੰਘ ਬਰਾੜ,ਡੀ,ਐਫ.ਪੀ.ਓ ਡਾ.ਵਿਵੇਕ ਰਿਜੌਰਾ,ਡਿਪਟੀ ਮੈਡੀਕਲ ਕਮਿਸ਼ਨਰ ਡਾ.ਵਿਸ਼ਵਦੀਪ ਗੋਇਲ,ਜ਼ਿਲਾ ਟੀਕਾਕਰਨ ਅਫਸਰ ਡਾ.ਸਰਵਦੀਪ ਸਿੰਘ ਰੋਮਾਣਾ,ਜ਼ਿਲਾ ਐਪੀਡਮਲੋਜਿਸਟ ਡਾ.ਹਿਮਾਂਸ਼ੂ ਗੁਪਤਾ,ਐੱਸ.ਐਮ.ਓ ਡਾ.ਰਾਜੀਵ ਭੰਡਾਰੀ,ਐਸ.ਐਮ.ਓ ਡਾ.ਪਰਮਜੀਤ ਬਰਾੜ,ਮੈਡੀਕਲ ਅਫਸਰ ਡਾ.ਅਰਸ਼ਦੀਪ ਬਰਾੜ,ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ,ਜ਼ਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ,ਡੀ.ਐਮ.ਆਈ.ਓ ਸੁਧੀਰ ਧੀਰ,ਲਖਵਿੰਦਰ ਕੈਂਥ,ਮਾਸ ਮੀਡੀਆ ਇੰਪਲਾਈਜ਼ ਅਤੇ ਅਫੀਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਢੰਡੇ, ਪੱਤਰਕਾਰ ਭਾਈਚਾਰੇ ਅਤੇ ਸਮੂਹ ਸਿਹਤ ਸਟਾਫ ਨੇ ਡਾ.ਪ੍ਰਭਦੀਪ ਚਾਵਲਾ ਨੂੰ ਨਵੀਂ ਨਿਯੁਕਤੀ ਤੇ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

ਡੀ.ਐਮ.ਆਈ.ਓ ਡਾ.ਪ੍ਰਭਦੀਪ ਚਾਵਲਾ ਨੂੰ ਡਿਊਟੀ ਜੁਆਇੰਨ ਕਰਵਾਉਂਦੇ ਹੋਏ ਸਿਵਲ ਸਰਜਨ ਡਾ.ਰਮਨਦੀਪ ਆਹਲੂਵਾਲੀਆ ਅਤੇ ਸਟਾਫ।

Shivam Madaan Shivam Madaan is the Founder and Editor of IGB News (Indo Global Bytes). Committed to unbiased and impactful journalism, he is dedicated to amplifying the voice of the people and delivering news that truly matters. His vision is to provide accurate, credible, and trustworthy information, ensuring journalism that informs, empowers, and serves the public interest