ਵਿਸ਼ਵ ਓਰਲ ਹੈਲਥ ਦਿਵਸ' ਦੇ ਸਬੰਧ ਵਿੱਚ ਦਫਤਰ ਸਿਵਲ ਸਰਜਨ ਫਾਜ਼ਿਲਕਾ ਵਿਖੇ ਜਾਗਰੂਕਤਾ ਪ੍ਰਿੰਟਿੰਗ ਮੈਟੀਰੀਅਲ ਰਲੀਜ਼

Mar 19, 2025 - 21:43
ਵਿਸ਼ਵ ਓਰਲ ਹੈਲਥ ਦਿਵਸ' ਦੇ ਸਬੰਧ ਵਿੱਚ ਦਫਤਰ ਸਿਵਲ ਸਰਜਨ ਫਾਜ਼ਿਲਕਾ ਵਿਖੇ ਜਾਗਰੂਕਤਾ ਪ੍ਰਿੰਟਿੰਗ ਮੈਟੀਰੀਅਲ ਰਲੀਜ਼

ਫਾਜ਼ਿਲਕਾ, 19 ਮਾਰਚ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 20 ਮਾਰਚ 2025 ਨੂੰ ਮਨਾਏ ਜਾ ਰਹੇ 'ਵਿਸ਼ਵ ਓਰਲ ਹੈਲਥ ਦਿਵਸ' ਦੇ ਸਬੰਧ ਵਿੱਚ ਡਾ ਚੰਦਰ ਸ਼ੇਖਰ ਕੱਕੜ ਵੱਲੋਂ ਦਫਤਰ ਸਿਵਲ ਸਰਜਨ ਫਾਜ਼ਿਲਕਾ ਵਿਖੇ ਜਾਗਰੂਕਤਾ ਪ੍ਰਿੰਟਿੰਗ ਮੈਟੀਰੀਅਲ ਰਲੀਜ਼ ਕੀਤਾ ਗਿਆ।

ਪ੍ਰਿੰਟਿੰਗ ਮੈਟੀਰੀਅਲ ਰਲੀਜ਼ ਮੌਕੇ ਉਨ੍ਹਾਂ ਕਿਹਾ ਕਿ ਵਿਸ਼ਵ ਓਰਲ ਹੈਲਥ ਦਿਵਸ ਨੂੰ ਸਮਰਪਿਤ ਮੂੰਹ ਦੀ ਤੰਦਰੁਸਤੀ ਆਤਮ ਵਿਸ਼ਵਾਸ ਵਧਾਉਂਦੀ ਹੈ ਤਹਿਤ ਚੰਗੇ ਅਤੇ ਪੋਸ਼ਟਿਕ ਖਾਣ ਪੀਣ ਦੇ ਉਦੇਸ਼ ਤਹਿਤ ਸਿਹਤ ਵਿਭਾਂਗ ਵੱਲੋ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਮਜਬੂਤ ਦੰਦਾਂ ਲਈ ਭੋਜਨ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਟਾਮਿਨ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਚੀਜਾਂ ਦਾ ਸੇਵਨ ਕੀਤਾ ਜਾਵੇ। ਜਿਆਦਾ ਮਿਠੀਆਂ ਚੀਜਾਂ ਜਾਂ ਚਿਪਕਣ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ।

ਚੀਜਾਂ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਮੂੰਹ ਦੀ ਸਫਾਈ ਕੀਤੀ ਜਾਵੇ। ਦੋ ਵਾਰ ਦੰਦਾਂ ਨੂੰ ਬੁਰਸ਼ ਨਾਲ ਸਾਫ ਕੀਤਾ ਜਾਵੇ। ਡਾਕਟਰੀ ਸਲਾਹ ਅਨੁਸਾਰ ਦੰਦਾਂ ਦੀ ਜਾਂਚ ਕਰਵਾਉਂਦੇ ਰਿਹਾ ਜਾਵੇ ਤਾਂ ਸੁਰਖਿਅਤ ਰਿਹਾ ਜਾ ਸਕਾ ਹੈ।
ਇਸ ਮੌਕੇ ਡਾ. ਕਵਿਤਾ ਸਿੰਘ, ਡਾ. ਐਰਿਕ, ਡਾ. ਅਰਪਿਤ ਗੁਪਤ, ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਣਾ, ਡੀ.ਪੀ.ਐਮ. ਰਾਜੇਸ਼ ਕੁਮਾਰ ਅਤੇ ਰੋਹਿਤ ਸਟੈਨੋ ਮੌਜੂਦ ਸਨ।